ਵੈਸਟ ਪਾਮ ਬੀਚ (ਅਮਰੀਕਾ) 27 ਦਸੰਬਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਲ ਦੇ ਅੰਤ ਵਿਚ ਕੋਵਿਡ ਰਾਹਤ ਅਤੇ ਖਰਚੇ ਬਿੱਲ ’ਤੇ ਦਸਤਖਤ ਕਰਨ ਤੋਂ ਇਨਕਾਰ ਕਰਨ ਕਰਕੇ ਲੱਖਾਂ ਅਮਰੀਕੀਆਂ ਨੂੰ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਮਿਲਣ ਵਾਲਾ ਬੇਰੁਜ਼ਗਾਰੀ ਸ਼ਨਿਚਰਵਾਰ ਅੱਧੀ ਰਾਤ ਤੋਂ ਬੰਦ ਹੋ ਗਿਆ। ਇਹ ਮੰਨਿਆ ਜਾ ਰਿਹਾ ਸੀ ਕਿ ਟਰੰਪ ਇਸ ‘ਤੇ ਦਸਤਖਤ ਕਰਨਗੇ ਪਰ ਅਚਾਨਕ ਉਨ੍ਹਾਂ ਨੇ ਇਸ ’ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲੱਖਾਂ ਲੋਕਾਂ ਨੂੰ ਰੋਟੀ ਦਾ ਫਿਕਰ ਸਤਾਉਦ ਲੱਗਿਆ ਹੈ।