ਐਡੀਲੇਡ (ਪੱਤਰ ਪ੍ਰੇਰਕ): ਆਸਟਰੇਲੀਆ ਵਿੱਚ ਫੈੱਡਰਲ ਚੋਣਾਂ 21 ਮਈ ਨੂੰ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ 76 ਸੈਨੇਟ ਮੈਂਬਰਾਂ ਲਈ 421 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੱਖਣੀ ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਵੱਲੋਂ ਪੰਜਾਬੀ ਮੂਲ ਦੇ ਸਮਾਜ ਸੇਵੀ ਤ੍ਰਿਮਾਣ ਸਿੰਘ ਗਿੱਲ ਨੂੰ ਸੈਨੇਟ ਮੈਂਬਰ ਲਈ ਉਮੀਦਵਾਰ ਐਲਾਨਿਆ ਗਿਆ ਹੈ। ਜਾਣਕਾਰੀ ਅਨੁਸਾਰ ਸ੍ਰੀ ਗਿੱਲ ਤਰਨ ਤਾਰਨ ਨਾਲ ਸਬੰਧਤ ਹਨ ਅਤੇ ਸਾਲ 2006 ਵਿੱਚ ਐਡੀਲੇਡ ਆ ਵਸੇ ਸਨ।