ਬਰਲਿਨ: ਜਰਮਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਰੂਸ ਦੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਦੇ ਲਏ ਗਏ ਸੈਂਪਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਸੀ, ਉਹ ਰਸਾਇਣਕ ਨਰਵ ਏਜੰਟ ਹੈ ਤੇ ‘ਨੋਵੀਚੋਕ’ ਗਰੁੱਪ ਇਸ ਨੂੰ ਬਣਾਉਂਦਾ ਹੈ। ਨੋਵੀਚੋਕ ਸੋਵੀਅਤ ਸੰਘ ਵਿਚ ਵਰਤਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਨਵਾਲਨੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਟੜ ਵਿਰੋਧੀ ਰਹੇ ਹਨ। 20 ਅਗਸਤ ਨੂੰ ਉਹ ਸਾਇਬੇਰੀਆ ਤੋਂ ਮਾਸਕੋ ਜਾਂਦੇ ਸਮੇਂ ਉਡਾਣ ਵਿਚ ਹੀ ਬੀਮਾਰ ਹੋ ਗਏ ਸਨ। ਮਗਰੋਂ ਉਨ੍ਹਾਂ ਨੂੰ ਜਰਮਨੀ ਦੇ ਹਸਪਤਾਲ ਲਿਆਂਦਾ ਗਿਆ ਸੀ।
-ਏਪੀ