ਅਮਰੀਕਾ ਆਧਾਰਿਤ ਤਿੰਨ ਮਾਹਿਰਾਂ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ

ਅਮਰੀਕਾ ਆਧਾਰਿਤ ਤਿੰਨ ਮਾਹਿਰਾਂ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ

ਡੇਵਿਡ ਕਾਰਡ , ਜੋਸ਼ੁਆ ਐਂਗਰਿਸਟ, ਗੁਇਡੋ ਇਮਬੈਂਸ

ਸਟਾਕਹੋਮ: ਅਮਰੀਕਾ ਆਧਾਰਿਤ ਤਿੰਨ ਅਰਥਸ਼ਾਸਤਰੀਆਂ ਨੂੰ ਘੱਟੋ ਘੱਟ ਉਜਰਤ, ਪਰਵਾਸ ਅਤੇ ਸਿੱਖਿਆ ਦੇ ਕਿਰਤ ਮੰਡੀ ’ਤੇ ਅਸਰ ਅਤੇ ਅਜਿਹੇ ਹੋਰ ਅਧਿਐਨਾਂ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਵਿਗਿਆਨਕ ਆਧਾਰ ਤਿਆਰ ਕਰਨ ਲਈ ਅਰਥਸ਼ਾਸਤਰ ਦੇ 2021 ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਨੋਬੇਲ ਪੁਰਸਕਾਰ ਬਰਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਜੋਸ਼ੁਆ ਐਂਗਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਹਾਲੈਂਡ ’ਚ ਜਨਮੇ ਗੁਇਡੋ ਇੰਬੇਨਸ ਨੂੰ ਦਿੱਤਾ ਜਾਵੇਗਾ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ’ਚ ਅਨੁਭਵ ਦੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਹੈ। ਕੈਨੇਡਾ ’ਚ ਜਨਮੇ ਡੇਵਿਡ ਕਾਰਡ ਨੂੰ ਪੁਰਸਕਾਰ ਦੀ ਅੱਧੀ ਰਕਮ ਮਿਲੇਗੀ ਜਦਕਿ ਐਂਗਰਿਸਟ ਅਤੇ ਗੁਇਡੋ ਬਾਕੀ ਦੀ ਰਕਮ ਦੇ ਅੱਧੋ-ਅੱਧ ਹਿੱਸੇਦਾਰ ਹੋਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All