ਸਿਨਸਿਨਾਟੀ: ਸਿਨਸਿਨਾਟੀ ਦੇ ਤਿੰਨ ਵੱਖ ਵੱਖ ਖੇਤਰਾਂ ਵਿੱਚ ਐਤਵਾਰ ਸਵੇਰੇ ਚੱਲੀ ਗੋਲੀ ਵਿੱਚ ਘੱਟੋ ਘੱਟ 17 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਉਂਜ ਸੂਤਰਾਂ ਦੀ ਮੰਨੀਏ ਤਾਂ ਗੋਲੀਬਾਰੀ ਦੀ ਇਸ ਘਟਨਾ ਵਿੱਚ ਕੁਝ ਮੌਤਾਂ ਹੋਣ ਦੀਆਂ ਵੀ ਰਿਪੋਰਟਾਂ ਹਨ। ਸਹਾਇਕ ਪੁਲੀਸ ਮੁਖੀ ਪੌਲ ਨਿਊਡੀਗੇਟ ਨੇ ਇਕ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ਹਿਰ ਦੇ ਓਵਰ ਦੀ ਰ੍ਹੀਨ ਇਲਾਕੇ ਵਿੱਚ ਦਸ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਗਈਆਂ। -ਏਪੀ