ਵਾਸ਼ਿੰਗਟਨ: ਅਮਰੀਕਾ ਦੇ ਇੱਕ ਸਿਖਰਲੇ ਐਡਮਿਰਲ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ‘ਸ਼ਾਨਦਾਰ ਭਾਈਵਾਲੀ’ ਹੈ ਅਤੇ ਦੇਸ਼ ਭਾਰਤ ਨੂੰ ਉਸ ਦੀ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਲਈ ਜ਼ਰੂਰੀ ਸਾਜ਼ੋ-ਸਾਮਾਨ ਅਤੇ ਹੋਰ ਵਸਤਾਂ ਨਾਲ ਸਹਿਯੋਗ ਦਿੰਦਾ ਰਹੇਗਾ। ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਜੌਹਨ ਐਕਿਉਲਿਨੋ ਨੇ ਇਸ ਹਫ਼ਤੇ ‘ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਆਨ ਮਿਲਟਰੀ ਪੋਸਚਰ’ ਦੇ ਸਨਮੁੱਖ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਸਬੰਧ ਸੰਭਾਵਿਤ ਤੌਰ ’ਤੇ ਸਿਖਰਲੇ ਬਿੰਦੂ ’ਤੇ ਹਨ। ਐਡਮਿਰਲ ਜੌਹਨ ਐਕਿਉਲਿਨੋ ਨੇ ਕਿਹਾ, ‘‘ਸੈਨੇਟਰ, ਮੈਨੂੰ ਕੋਈ ਚਿੰਤਾ ਨਹੀਂ ਹੈ। ਭਾਰਤ ਵਿੱਚ ਸਾਡੇ ਸਹਿਯੋਗੀ, ਜ਼ਬਰਦਸਤ ਭਾਈਵਾਲ ਹਨ, ਦੋਨਾਂ ਦੇਸ਼ਾਂ ਦੀਆਂ ਸੈਨਾਵਾਂ ਵਿੱਚ ਸਬੰਧ ਸ਼ਾਇਦ ਆਪਣੇ ਸਿਖਰਲੇ ਪੱਧਰ ’ਤੇ ਹਨ।’’ -ਪੀਟੀਆਈ