ਕੇਪ ਕੈਨੇਵਰਲ (ਯੂਐੱਸ): ਸਪੇਸਐਕਸ ਨੇ ਸ਼ੁੱਕਰਵਾਰ ਨੂੰ ਚਾਰ ਪੁਲਾੜ ਯਾਤਰੀਆਂ ਨੂੰ ਰਾਕੇਟ ਨੂੰ ਨਵੇਂ ਸਿਰਿਓਂ ਬਣਾ ਕੇ ਅਸਮਾਨ ਵਿੱਚ ਭੇਜਿਆ ਹੈ। ਐਲਨ ਮਾਸਕ ਦੀ ਤੇਜ਼ੀ ਨਾਲ ਵਧਦੀ ਇਸ ਕੰਪਨੀ ਨੇ ਇਕ ਸਾਲ ਵਿੱਚ ਤੀਜੀ ਵਾਰ ਮਨੁੱਖੀ ਦਸਤਾ ਪੁਲਾੜ ਵਿੱਚ ਭੇਜਿਆ ਹੈ। ਅਮਰੀਕਾ, ਜਾਪਾਨ ਅਤੇ ਫਰਾਂਸ ਦੇ ਇਹ ਪੁਲਾੜ ਯਾਤਰੀ ਸ਼ਨਿਚਰਵਾਰ ਸਵੇਰੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਵਿੱਚ ਪਹੁੰਚ ਜਾਣਗੇ। ਪਹਿਲੀ ਵਾਰ ਹੈ ਜਦੋਂ ਸਪੇਸਐਕਸ ਨੇ ਨਾਸਾ ਲਈ ਕਿਸੇ ਰਾਕੇਟ ਦੀ ਮੁੁੜ ਤੋਂ ਵਰਤੋਂ ਕੀਤੀ ਹੈ। -ਏਪੀ