ਸੰਯੁਕਤ ਰਾਸ਼ਟਰ: ਭਾਰਤ ਵੱਲੋਂ ਦੋ ਰੋਜ਼ਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਵਿਰੋਧੀ ਕਾਨਫਰੰਸ ਕਰਵਾਈ ਜਾ ਰਹੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਮੀਟਿੰਗ ਨਾਲ ਜਿੱਥੇ ਆਲਮੀ ਪੱਧਰ ’ਤੇ ਅਤਿਵਾਦ ਨਾਲ ਨਜਿੱਠਣ ’ਤੇ ਚਰਚਾ ਹੋਵੇਗੀ ਉੱਥੇ ਹੀ ਦੋਵਾਂ ਮੁਲਕਾਂ ਦੇ ਸਬੰਧ ਵੀ ਮਜ਼ਬੂਤ ਹੋਣਗੇ। ਭਾਰਤ ਪਹਿਲੀ ਵਾਰ ਇਸ ਮੀਟਿੰੰਗ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਦੌਰਾਨ ਅਤਿਵਾਦ ਨਾਲ ਨਜਿੱਠਣ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਸਬੰਧੀ ਚਰਚਾ ਕੀਤੀ ਜਾਵੇਗੀ। ਭਾਰਤ ਵਿੱਚ ਮੁੰਬਈ ਅਤੇ ਦਿੱਲੀ ਵਿੱਚ 28-29 ਅਕਤੂਬਰ ਨੂੰ ਹੋ ਰਹੀ ਮੀਟਿੰਗ ਦੌਰਾਨ ਅਮਰੀਕਾ ਦੇ ਸੀਨੀਅਰ ਕੂਟਨੀਤਕ ਕ੍ਰਿਸ ਲੂ ਸ਼ਮੂਲੀਅਤ ਕਰਨਗੇ। -ਪੀਟੀਆਈ