ਨਿਊ ਯਾਰਕ, 13 ਅਗਸਤ
ਪੰਦਰਾਂ ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਨਿਊ ਯਾਰਕ ਦੇ ਮਸ਼ਹੂਰ ‘ਵਨ ਵਰਲਡ ਟਰੇਡ ਸੈਂਟਰ’ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਅਮਰੀਕਾ ਦੀ ਸਭ ਤੋਂ ਉੱਚੀ ਇਮਾਰਤ ਹੈ। ਦੱਖਣੀ ਏਸ਼ਿਆਈ ਤਾਲਮੇਲ ਸੰਗਠਨ 408 ਫੁੱਟ ਉੱਚੇ ਟਰੇਡ ਸੈਂਟਰ ਨੂੰ ਤਿਰੰਗੇ ਝੰਡੇ ਦੇ ਰੰਗਾਂ ਨਾਲ ਰੰਗਣ ਲਈ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਬਰਾਇੰਟ ਪਾਰਕ ਤੇ ਮਿਡਟਾਊਨ ਮੈਨਹੱਟਨ ਵਿਚ ਵੀ ਤਿਰੰਗੇ ਦੇ ਰੰਗ ਬਿਖੇਰੇ ਜਾਣਗੇ। ਲਾਈਟਿੰਗ ਸੂਰਜ ਡੁੱਬਣ ਤੋਂ ਬਾਅਦ ਹੋਵੇਗੀ। ਰਵਾਇਤੀ ਤੌਰ ’ਤੇ ਐਂਪਾਇਰ ਸਟੇਟ ਬਿਲਡਿੰਗ ਨੂੰ ਤਿਰੰਗੇ ਝੰਡੇ ਦੇ ਰੰਗਾਂ ਨਾਲ ਰੰਗਿਆ ਜਾਂਦਾ ਹੈ। -ਪੀਟੀਆਈ