ਕਾਬੁਲ, 12 ਸਤੰਬਰ
ਅਫ਼ਗ਼ਾਨਿਸਤਾਨ ਵਿੱਚ ਸੱਤਾ ਸੰਭਾਲਣ ਬਾਅਦ ਤਾਲਿਬਾਨ ’ਤੇ ਔਰਤਾਂ ਪ੍ਰਤੀ ਰਵੱਈਏ ਬਾਰੇ ਉੱਠ ਰਹੇ ਸਵਾਲਾਂ ਦਾ ਪਹਿਲਾਂ ਜੁਆਬ ਦਿੰਦਿਆਂ ਨਵੀਂ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਉੱਚ ਸਿੱਖਿਆ ਨੀਤੀ ਤੈਅ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕੁੜੀਆਂ ਯੂਨੀਵਰਸਿਟੀਜ਼ ਵਿੱਚ ਪੜ੍ਹ ਸਕਣਗੀਆਂ ਪਰ ਮੁੰਡੇ ਤੇ ਕੁੜੀਆਂ ਦੀਆਂ ਕਲਾਸਾਂ ਵੱਖਰੀਆਂ ਹੋਣਗੀਆਂ ਤੇ ਕੁੜੀਆਂ ਲਈ ਇਸਲਾਮਿਕ ਪਹਿਰਾਵਾ ਲਾਜ਼ਮੀ ਹੋਵੇਗਾ।