ਵਾਸ਼ਿੰਗਟਨ, 8 ਅਕਤੂਬਰ
ਉਪ ਰਾਸ਼ਟਰਪਤੀ ਦੀ ਚੋਣ ਲਈ ਅਮਰੀਕਾ ਵਿਚ ਬੁੱਧਵਾਰ ਨੂੰ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਅਤੇ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਬਹਿਸ ਦੌਰਾਨ ਪੈਂਸ ਦੇ ਸਿਰ ’ਤੇ ਮੱਖੀ ਆ ਕੇ ਬੈਠ ਗਈ। ਇਹ ਨਜ਼ਾਰਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਮੱਖੀ ਦੋ ਮਿੰਟ ਤੋਂ ਵੀ ਜ਼ਿਆਦਾ ਸਮੇਂ ਲਈ ਬੈਠੀ ਰਹੀ ਤੇ ਇਸ ਦੌਰਾਨ ਪੈਂਸ ਨੇ ਕਈ ਵਾਰ ਉਸ ਨੂੰ ਊਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਇਹ ਘਟਨਾ ਸੋਸ਼ਲ ਮੀਡੀਆ ’ਤੇ ਛਾ ਗਈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਬਹਿਸ ਦੌਰਾਨ ਕਰੋਨਾ ਵਾਇਰਸ ਦੇ ਰੋਥਕਥਾਮ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਪਰ ਇਸ ਸਮੇਂ ਮੱਖੀ ਦੀ ਘੁਸਪੈਠ ਨੂੰ ਕੋਈ ਨਹੀਂ ਰੋਕ ਸਕਿਆ। ਸੋਸ਼ਲ ਮੀਡੀਆ ‘ਤੇ ਮੱਖੀ ਵੱਡੀ ਸਟਾਰ ਬਣ ਗਈ। ਲੋਕ ਸੋਸ਼ਲ ਮੀਡੀਆ ’ਤੇ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਹਨ।