ਸੰਯੁਕਤ ਰਾਸ਼ਟਰ, 15 ਮਈ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਨੇ ਕਿਹਾ ਹੈ ਕਿ ਕਰੋਨਾ ਕਾਰਨ ਭਾਰਤ ਵਿੱਚ ਹਾਲਾਤ ਹੋਸ਼ ਉਡਾਉਣ ਵਾਲੇ ਹਨ। ਉਹ ਇਸ ਹਾਲਾਤ ਤੋਂ ਚਿੰਤਤ ਹਨ ਕਿਉਂਕਿ ਉਥੇ ਕਈ ਰਾਜਾਂ ਵਿੱਚ ਲਾਗ ਦੇ ਬੇਸ਼ੁਮਾਰ ਕੇਸ ਸਾਹਮਣੇ ਆ ਰਹੇ ਹਨ, ਲੋਕ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਹਾਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਨਾਲੋਂ ਵਿਸ਼ਵ ਲਈ ਵਧੇਰੇ ਘਾਤਕ ਹੋਵੇਗਾ।