ਹੇਗ: ਨੀਦਰਲੈਂਡ ’ਚ ਸਾਊਦੀ ਅਰਬ ਦੇ ਦੂਤਘਰ ’ਤੇ ਅੱਜ ਸਵੇਰੇ ਗੋਲੀਬਾਰੀ ਕੀਤੀ ਗਈ। ਡੱਚ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਰਜਮਾਨ ਸਟੀਵਨ ਵਾਨ ਸੈਂਟੇਨ ਦੱਸਿਆ ਕਿ ਪੁਲੀਸ ਨੂੰ ਸਵੇਰੇ 6 ਵਜੇ (ਸਥਾਨਕ ਸਮਾਂ) ਸਟੇਟਲੀ ਐਵੇਨਿਊ ’ਚ ਇਮਾਰਤ ’ਤੇ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲੀ। ਅਧਿਕਾਰੀਆਂ ਨੂੰ ਮੌਕੇ ਤੋਂ ਗੋਲੀਆਂ ਦੇ ਕਈ ਖੋਲ ਬਰਾਮਦ ਹੋਏ ਅਤੇ ਸਥਾਨਕ ਮੀਡੀਆ ਵੱਲੋਂ ਖਿੜਕੀਆਂ ’ਚ ਹੋਈਆਂ ਮੋਰੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਗੋਲੀਬਾਰੀ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਅੱਜ ਫੋਨ ਕਰਨ ’ਤੇ ਦੂਤਘਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
-ਏਪੀ