ਲੰਡਨ: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਤੇ ਉਨ੍ਹਾਂ ਦੇ ਪਤੀ ਰਾਜਕੁਮਾਰ ਫਿਲਿਪ ਨੂੰ ਕਰੋਨਾਵਾਇਰਸ ਵੈਕਸੀਨ ਲਈ ਕੋਈ ਖ਼ਾਸ ਤਰਜੀਹ ਨਹੀਂ ਮਿਲੇਗੀ ਤੇ ਦੋਵਾਂ ਨੂੰ ‘ਕਤਾਰ ਵਿਚ ਲੱਗ ਕੇ’ ਟੀਕਾ ਲਵਾਉਣਾ ਪਵੇਗਾ। ਕੋਵਿਡ-19 ਦੇ ਟੀਕੇ ਬਰਤਾਨੀਆ ਵਿਚ ਪਹਿਲਾਂ 80 ਸਾਲ ਤੋਂ ਉਪਰ ਦੇ ਬਜ਼ੁਰਗਾਂ ਦੇ ਲਾਏ ਜਾਣਗੇ। ਇਸ ਤੋਂ ਇਲਾਵਾ ਆਸਰਾ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਯੂਕੇ ਦੀ ਸਰਕਾਰ ਨੇ ਫਾਈਜ਼ਰ-ਬਾਇਓਐਨਟੈੱਕ ਦੇ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਪੂਰੇ ਮੁਲਕ ਵਿਚ ਟੀਕਾ ਅਗਲੇ ਹਫ਼ਤੇ ਤੋਂ ਉਪਲੱਬਧ ਹੋਵੇਗਾ। ਸਿਹਤ ਕਰਮੀਆਂ ਨੂੰ ਵੀ ਵੈਕਸੀਨ ਪਹਿਲਾਂ ਦਿੱਤਾ ਜਾਵੇਗਾ। -ਆਈਏਐਨਐੱਸ