ਮੈਡਰਿਡ, 25 ਸਤੰਬਰ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਕਰੋਨਾ ਹੋ ਗਿਆ ਹੈ। ਸਪੇਨ ਦੀ ਸਮਾਜਵਾਦੀ ਪਾਰਟੀ ਅਤੇ ਦੇਸ਼ ਦੀ ਗਠਜੋੜ ਸਰਕਾਰ ਦੇ ਆਗੂ ਨੇ ਇਹ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ। ਉਨ੍ਹਾਂ ਆਪਣੇ ਅਗਲੇ ਹਫਤੇ ਦੇ ਸਾਰੇ ਰੁਝੇਵੇਂ ਰੱਦ ਰੱਦ ਕਰ ਦਿੱਤੇ ਹਨ। ਸਾਂਚੇਜ਼ ਨੇ ਪਿਛਲੇ ਹਫਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿੱਸਾ ਲਿਆ ਸੀ। ਉਹ 23 ਸਤੰਬਰ ਨੂੰ ਸਪੇਨ ਪਰਤੇ ਸਨ।