ਕੋਪਨਹੈਗਨ, 24 ਅਗਸਤ
ਫਿਨਲੈਂਡ ਦੀ ਪ੍ਰਧਾਨ ਮੰਤਰੀ ਨੇ ਉਸ ਫੋਟੋ ਲਈ ਮੁਆਫ਼ੀ ਮੰਗੀ ਹੈ ਜੋ ਉਸ ਦੀ ਸਰਕਾਰੀ ਰਿਹਾਇਸ਼ ’ਤੇ ਖਿੱਚੀ ਗਈ ਸੀ ਤੇ ਇਸ ਫੋਟੋ ’ਚ ਦੋ ਔਰਤਾਂ ਅਜਿਹੀ ਹਾਲਤ ’ਚ ਸਨ ਜਿਸ ਉਤੇ ਇਤਰਾਜ਼ ਕੀਤਾ ਗਿਆ ਸੀ। ਫੋਟੋ ਤੋਂ ਪਹਿਲਾਂ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿਚ ਪ੍ਰਧਾਨ ਮੰਤਰੀ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਤੇ ਗਾਉਂਦੀ ਨਜ਼ਰ ਆਈ ਸੀ। 36 ਸਾਲਾ ਆਗੂ ਦੀ ਇਸ ਵੀਡੀਓ ਉਤੇ ਬਹਿਸ ਛਿੜ ਗਈ ਸੀ। ਮਾਰਿਨ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੋਟੋ ਫਿਨਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਥਰੂਮ ਦੀ ਹੈ। ਇਹ ਫੋਟੋ ਜੁਲਾਈ ਮਹੀਨੇ ਦੇ ਇਕ ਸੰਗੀਤ ਫੈਸਟੀਵਲ ਤੋਂ ਬਾਅਦ ਖਿੱਚੀ ਗਈ ਸੀ। ਮਾਰਿਨ ਹਾਲਾਂਕਿ ਇਸ ਫੋਟੋ ਵਿਚ ਨਹੀਂ ਹੈ। ਦੋਵਾਂ ਵਿਚੋਂ ਇਕ ਔਰਤ ਨੇ ਇਹ ਫੋਟੋ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ ਸੀ। ਮੀਡੀਆ ਵੱਲੋਂ ਇਸ ਨੂੰ ਰਿਪੋਰਟ ਕੀਤੇ ਜਾਣ ਤੋਂ ਬਾਅਦ ਹੁਣ ਸਨਾ ਨੇ ਕਿਹਾ ਕਿ ਇਹ ਢੁੱਕਵੀਂ ਨਹੀਂ ਹੈ ਤੇ ਉਹ ਮੁਆਫ਼ੀ ਮੰਗਦੀ ਹੈ। -ਏਪੀ