ਰੋਮ, 26 ਫਰਵਰੀ
ਅਸਾਧਾਰਨ ਪਹਿਲਕਦਮੀ ਕਰਦਦਿਆਂ ਪੋਪ ਫਰਾਂਸਿਸ ਨੇ ਰੋਮ ਵਿੱਚ ਰੂਸੀ ਦੂਤਾਵਾਸ ਦਾ ਦੌਰਾ ਕਰਕੇ ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ। ਪੋਪ ਫਰਾਂਸਿਸ ਨੇ ਫਿਰ ਯੂਕਰੇਨ ਵਿੱਚ ਚੋਟੀ ਦੇ ਗ੍ਰੀਕ ਕੈਥੋਲਿਕ ਨੇਤਾ ਨੂੰ ਭਰੋਸਾ ਦਿਵਾਇਆ ਕਿ ਉਹ ਯੁੱਧ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹਨ ਉਹ ਕਰਨਗੇ।