ਨੈਸ਼ਿਵਲੇ, 28 ਦਸੰਬਰ
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੈਸ਼ਿਵਲੇ ਵਿਚ ਕ੍ਰਿਸਮਸ ਮੌਕੇ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਨੇ ਨਾਲ ਹੀ ਖ਼ੁਦ ਨੂੰ ਵੀ ਉਡਾ ਲਿਆ ਸੀ। ਜਾਂਚ ਦੌਰਾਨ ਮੌਕੇ ਤੋਂ ਡੀਐਨਏ ਤੇ ਹੋਰ ਸਬੂਤ ਇਕੱਤਰ ਕਰ ਕੇ ਵਿਅਕਤੀ ਦੀ ਸ਼ਨਾਖ਼ਤ ਕੀਤੀ ਗਈ ਹੈ। ਵਿਅਕਤੀ ਦੀ ਸ਼ਨਾਖ਼ਤ ਐਂਥਨੀ ਕੁਇਨ ਵਾਰਨਰ ਵਜੋਂ ਹੋਈ ਹੈ। ਹਾਲਾਂਕਿ ਧਮਾਕੇ ਪਿਛਲਾ ਮੰਤਵ ਸਪੱਸ਼ਟ ਨਹੀਂ ਹੋ ਸਕਿਆ ਹੈ। ਦੱਸਣਯੋਗ ਹੈ ਕਿ ਇਸ ਧਮਾਕੇ ਵਿਚ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਐਫਬੀਆਈ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੇ ਘਟਨਾ ਸਥਾਨ ਲਾਗੇ ਦੇ ਕਈ ਵੀਡੀਓ ਵੀ ਦੇਖੇ ਹਨ ਤੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਨੂੰ ਖਾਰਜ ਕੀਤਾ ਹੈ।
-ਏਪੀ