ਸਵੇਜ਼ (ਮਿਸਰ): ਸਵੇਜ਼ ਨਹਿਰ ਵਿੱਚ ਲਗਪਗ ਇੱਕ ਹਫ਼ਤੇ ਤੋਂ ਫਸੇ ਵੱਡਆਕਾਰੀ ਸਮੁੰਦਰੀ ਜਹਾਜ਼ ਨੂੰ ਅੱਜ ਕੱਢ ਲਿਆ ਗਿਆ ਜਿਸ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਅਹਿਮ ਜਲਮਾਰਗਾਂ ’ਚੋਂ ਇੱਕ ’ਤੇ ਆਇਆ ਸੰਕਟ ਸਮਾਪਤ ਹੋ ਗਿਆ ਹੈ। ਜਹਾਜ਼ ਦੇ ਫਸੇ ਹੋਣ ਕਾਰਨ ਸਮੁੰਦਰੀ ਆਵਾਜਾਈ ਰਾਹੀਂ ਰੋਜ਼ਾਨਾ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਸੀ। ਰੇਤਲੇ ਕੰਢੇ ’ਤੇ ਅਟਕੇ ‘ਐਵਰ ਗਿਵਨ’ ਨਾਮੀਂ ਸਮੁੰਦਰੀ ਜਹਾਜ਼ ਨੂੰ ਕੱਢਣ ਵਿੱਚ ਕਈ ਟੱਗਬੋਟਾਂ ਦੀ ਮਦਦ ਲਈ ਗਈ, ਜਿੱਥੇ ਇਹ 23 ਮਾਰਚ ਤੋਂ ਫਸਿਆ ਹੋਇਆ ਸੀ। -ਏਪੀ