ਜਨੇਵਾ: ਸੰਯੁਕਤ ਰਾਸ਼ਟਰ ਦੀ ਰਫਿਊਜੀ ਏਜੰਸੀ ਨੇ ਕਿਹਾ ਕਿ ਵੱਡੀ ਗਿਣਤੀ ਅਫ਼ਗ਼ਾਨ ਨਾਗਰਿਕ ਪਾਕਿਸਤਾਨ ਤੇ ਇਰਾਨ ਵਿੱਚ ਦਾਖ਼ਲ ਨਹੀਂ ਹੋ ਰਹੇ ਹਨ। ਤਰਜਮਾਨ ਬਾਬਰ ਬਲੋਚ ਨੇ ਕਿਹਾ ਕਿ ਹੁਣ ਤੱਕ ਜਿੰਨੇ ਵੀ ਲੋਕ ਸਰਹੱਦੀ ਲਾਂਘਿਆਂ ਰਾਹੀਂ ਇਨ੍ਹਾਂ ਮੁਲਕਾਂ ਵਿੱਚ ਦਾਖ਼ਲ ਹੋਏ ਹਨ, ਉਨ੍ਹਾਂ ਦਾ ਇਰਾਦਾ ਸ਼ਰਨ ਲੈਣ ਦਾ ਹੈ। ਉਂਜ ਬਲੋਚ ਨੇ ਕਿਹਾ ਕਿ ਪੰਜ ਲੱਖ ਅਫ਼ਗਾਨ ਘਰ ਬਾਹਰ ਛੱਡ ਕੇ ਹੋਰ ਮੁਲਕਾਂ ਵਿੱਚ ਸ਼ਰਨ ਲੈ ਸਕਦੇ ਹਨ। -ਰਾਇਟਰਜ਼