ਸਿੰਗਾਪੁਰ, 15 ਸਤੰਬਰ
ਸਿੰਗਾਪੁਰ ਦੇ ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਆਪਣੇ ਦੇਸ਼ ਅਤੇ ਭਾਰਤ ਵਿਚਾਲੇ ਬਣੇ ਦੁਵੱਲੇ ਰਿਸ਼ਤੇ ਦੀ ਸ਼ਲਾਘਾ ਕਰਦਿਆਂ ਦੋਵੇਂ ਦੇਸ਼ਾਂ ਵਿਚਾਲੇ ਵੱਧ ਰਹੀ ਸਨਅਤੀ ਸਾਂਝ ਦਾ ਜ਼ਿਕਰ ਕੀਤਾ। ਉਹ ਇਥੇ ਬੁੱਧਵਾਰ ਰਾਤ ਨੂੰ ਸ਼ੁਰੂ ਹੋਈ ਭਾਰਤੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਭਾਰਤ ਤੇ ਸਿੰਗਾਪੁਰ ਵਿਚਲਾ ਰਿਸ਼ਤਾ ਅਜਿਹੀ ਕਲਾਕ੍ਰਿਤੀ ਹੈ, ਜਿਸ ਦੀਆਂ ਕਈ ਤੰਦਾਂ ਹਨ ਤੇ ਦੋਵੇਂ ਦੇਸ਼ਾਂ ਵਿਚਾਲੇ ਬਹੁਤ ਹੀ ਮਜ਼ਬੂਤ ਸਬੰਧ ਹਨ।’ ਇਸ ਮੌਕੇ ਸ੍ਰੀ ਈਸ਼ਵਰਨ ਨੇ ਦੋਵੇਂ ਦੇਸ਼ਾਂ ਵਿਚਾਲੇ ਕਈ ਪੀੜ੍ਹੀਆਂ ਤੋਂ ਚਲਦੀ ਆ ਰਹੀ ਵਿਅਕਤੀਗਤ ਸਾਂਝ ਦੀ ਗੱਲ ਕਰਦਿਆਂ ਇਥੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਏ ਗਈ ਲੜੀਵਾਰ ਸਮਾਗਮਾਂ ਦਾ ਜ਼ਿਕਰ ਕੀਤਾ। -ਪੀਟੀਆਈ