ਪੇਈਚਿੰਗ, 15 ਅਕਤੂਬਰ
ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣਾ ਮੁੱਖ ਸੰਮੇਲਨ (ਕਾਂਗਰਸ) ਐਤਵਾਰ 16 ਅਕਤੂਬਰ ਤੋਂ ਸ਼ੁਰੂ ਕਰੇਗੀ, ਜਿਸ ਦੌਰਾਨ ਰਾਸ਼ਟਰਪਤੀ ਸ਼ੀ ਜਿੰਨਪਿੰਗ ਜੋ ਕਿ ਰਿਕਾਰਡ ਤੀਜੇ ਕਾਰਜਕਾਲ ਲਈ ਸਮਰਥਨ ਜੁਟਾਉਣ ਲਈ ਤਿਆਰ ਹਨ, ਨੂੰ ਛੱਡ ਕੇ ਨਵੇਂ ਉੱਚ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ 20ਵੀਂ ਕਾਂਗਰਸ ਇੱਕ ਬੰਦ ਕਮਰਾ ਮੀਟਿੰਗ ਹੋਵੇਗੀ ਜਿਸ ਵਿੱਚ ਸ਼ੀ ਜਿਨਪਿੰਗ ਵੱਲੋਂ ਤੈਅ ਦਿਸ਼ਾ ਨਿਰਦੇਸ਼ਾਂ ਹੇਠ ਚੁਣੇ ਹੋਏ 2,296 ਡੈਲੀਗੇਟ ਸ਼ਾਮਲ ਹੋਣਗੇ। ਅਗਲੇ ਕੁਝ ਦਿਨਾਂ ’ਚ ਜਿਨਪਿੰਗ (69) ਨੂੰ ਛੱਡ ਕੇ ਵੱਡੀ ਰੱਦੋਬਦਲ ਦੌਰਾਨ ਦੂਜੇ ਨੰਬਰ ਦੇ ਨੇਤਾ ਪ੍ਰੀਮੀਅਰ ਲੀ ਕੇਕਿਆਂਗ ਸਣੇ ਸਾਰੇ ਉੱਚ ਅਧਿਕਾਰੀ ਬਦਲੇ ਜਾਣਗੇ ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਵਾਂਗ ਯੀ ਦੀ ਜਗ੍ਹਾ ਨਵਾਂ ਵਿਦੇਸ਼ ਮੰਤਰੀ ਵੀ ਸ਼ਾਮਲ ਹੈ। ਜਿਨਪਿੰਗ ਖ਼ਿਲਾਫ਼ ਕਈ ਥਾਵਾਂ ’ਤੇ ਪ੍ਰਦਰਸ਼ਨ ਹੋ ਰਹੇ ਹਨ। -ਪੀਟੀਆਈ