ਕੇਪ ਕੈਨਵਰਲ: ਸਪੇਸ ਐਕਸ ਵੱਲੋਂ ਲਾਂਚ ਕੀਤਾ ਗਿਆ ਕੈਪਸੂਲ ਚਾਰ ਪੁਲਾੜ ਯਾਤਰੀਆਂ ਸਮੇਤ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਪੁੱਜ ਗਿਆ। ‘ਦਿ ਡਰੈਗਨ ਕੈਪਸੂਲ’ ਨੂੰ ਸੋਮਵਾਰ ਰਾਤ ਛੱਡਿਆ ਗਿਆ ਸੀ, ਜਿਸ ਤੋਂ ਬਾਅਦ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ 27 ਘੰਟੇ ਲੰਮੀ ਪੂਰੀ ਤਰ੍ਹਾਂ ਆਟੇਮੇਟਿਡ ਉਡਾਣ ਵੀ ਭਰੀ ਗਈ। ਡਰੈਗਨ ਦੇ ਕਮਾਂਡਰ ਮਾਈਕ ਹੌਪਿਕਨਜ਼ ਵੱਲੋਂ ਪਹਿਲੀ ਵਾਰ ਰੇਡੀਓ ਤੇ ਸੰਪਰਕ ਸਾਧਣ ਮਗਰੋਂ ਪੁਲਾੜ ਸਟੇਸ਼ਨ ਦੇ ਪੁਲਾੜ ਯਾਤਰੀ ਕੇਟ ਰੂਬਨਿਜ਼ ਨੇ ਕਿਹਾ,‘ਓਹ, ਕਿੰਨੀ ਚੰਗੀ ਆਵਾਜ਼ ਸੁਣਨ ਨੂੰ ਮਿਲੀ।’ ਸਪੇਸ ਐਕਸ ਵੱਲੋਂ ਲਾਂਚ ਕੀਤਾ ਗਿਆ ਇਹ ਦੂਜਾ ਪੁਲਾੜ ਮਿਸ਼ਨ ਹੈ। ਅਪਰੈਲ ’ਚ ਕਿਸੇ ਦੂਜੇ ਡਰੈਗਨ ਕੈਪਸੂਲ ਰਾਹੀਂ ਨਵੇਂ ਪੁਲਾੜ ਯਾਤਰੀਆਂ ਦੇ ਪੁੱਜਣ ਤੱਕ ਤਿੰਨ ਅਮਰੀਕੀ ਅਤੇ ਇੱਕ ਜਪਾਨੀ ਪੁਲਾੜ ਯਾਤਰੀ ਆਰਬਿਟ ਲੈਬ ’ਚ ਹੀ ਰਹਿਣਗੇ।
-ਪੀਟੀਆਈ