ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ 11 ਦਿਨਾਂ ਦੀ ਰੋਕ ਮਗਰੋਂ ਜੌਹਨਸਨ ਐਂਡ ਜੌਹਨਸਨ ਦੇ ਕਰੋਨਾ ਤੋਂ ਬਚਾਅ ਦੇ ਇਕੋ ਖੁਰਾਕ ਵਾਲੇ ਟੀਕੇ ਨੂੰ ਮੁੜ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 15 ਮਹਿਲਾਵਾਂ ਨੂੰ ਖੂਨ ਦਾ ਥੱਕਾ ਜੰਮਣ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਜੇਐਂਡਜੇ ਦੀ ਵੈਕਸੀਨ ਨੂੰ ਰੋਕ ਦਿੱਤਾ ਗਿਆ ਸੀ। ਸਾਰੀਆਂ ਪੀੜਤ ਮਹਿਲਾਵਾਂ 50 ਸਾਲ ਤੋਂ ਘੱਟ ਉਮਰ ਦੀਆਂ ਸਨ ਜਿਨ੍ਹਾਂ ’ਚੋਂ ਤਿੰਨ ਦੀ ਮੌਤ ਹੋ ਗਈ ਸੀ ਅਤੇ ਬਾਕੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਕਰੀਬ 80 ਲੱਖ ਲੋਕਾਂ ਨੇ ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੀਕੇ ਲਗਵਾਏ ਸਨ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਨੇ ਸ਼ੁੱਕਰਵਾਰ ਨੂੰ ਜੇਐਂਡਜੇ ਦੀ ਵੈਕਸੀਨੇਸ਼ਨ ਨੂੰ ਪ੍ਰਵਾਨਗੀ ਦੇਣ ਦਾ ਫ਼ੈਸਲਾ ਲੈਂਦਿਆਂ ਕਿਹਾ ਕਿ ਮੁਟਿਆਰਾਂ ਨੂੰ ਚੌਕਸ ਕਰਦਿਆਂ ਇਸ ਦੀ ਖੁਰਾਕ ਦਿੱਤੀ ਜਾ ਸਕਦੀ ਹੈ ਪਰ ਜੇਕਰ ਉਹ ਚਾਹੁਣ ਤਾਂ ਦੂਜੀ ਕੰਪਨੀਆਂ ਦੇ ਟੀਕੇ ਲਗਵਾ ਸਕਦੀਆਂ ਹਨ। -ਏਪੀ