ਲੰਡਨ, 22 ਮਈ
ਭਾਰਤੀ ਮੂਲ ਦਾ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ ‘ਲੰਡਨ ਬੋਰੋ ਆਫ ਸਾਊਥਵਰਕ’ ਦਾ ਮੇਅਰ ਚੁਣਿਆ ਗਿਆ ਹੈ। ਦਿੱਲੀ ’ਚ ਜਨਮੇ ਚੋਪੜਾ ਨੇ ਸੈਂਟਰਲ ਲੰਡਨ ਸਥਿਤ ਸਾਊਥਵਰਕ ਕੈਥੇਡਰਲ ’ਚ ਬੀਤੇ ਦਿਨ ਸਹੁੰ ਚੁੱਕੀ। ਉਹ 2014-15 ’ਚ ਵੀ ਲੰਡਨ ਬੋਰੋ ਆਫ ਸਾਊਥਵਰਕ ਦੇ ਮੇਅਰ ਸਨ। ਬਰਤਾਨੀਆ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ ਹੇਠ ਲੰਡਨ ਬ੍ਰਿੱਜ ਤੇ ਵੈਸਟ ਬਰਮੋਂਡਸੇ ਸੀਟ ’ਤੇ ਲਬਿਰਲ ਡੈਮੋਕਰੈਟਸ ਨੂੰ ਹਰਾਇਆ। ਇਸ ਤੋਂ ਪਹਿਲਾਂ ਇਨ੍ਹਾਂ ਸੀਟਾਂ ’ਤੇ ਦਹਾਕਿਆਂ ਤੱਕ ਵਿਰੋਧੀ ਧਿਰ ਦਾ ਕਬਜ਼ਾ ਸੀ। ਚੋਪੜਾ ਦੀ ਜਿੱਤ ਇਸ ਲਈ ਅਹਿਮ ਹੈ ਕਿਉਂਕਿ ਲੰਡਨ ਬੋਰੋ ਆਫ ਸਾਊਥਵਰਕ ਕੌਂਸਲ ’ਚ ਭਾਰਤੀ ਮੂਲ ਦੇ ਸਿਰਫ਼ ਦੋ ਫੀਸਦ ਲੋਕ ਹੀ ਹਨ। ਚੋਪੜਾ ਨੇ 2010 ’ਚ ਬਰਤਾਨੀਆ ਦੀ ਸਿਆਸਤ ’ਚ ਕਦਮ ਰੱਖਿਆ ਸੀ। -ਪੀਟੀਆਈ