ਤਾਇਪੈ, 22 ਅਗਸਤ
ਅਮਰੀਕੀ ਸਿਆਸਤਦਾਨਾਂ ਵੱਲੋਂ ਤਾਇਵਾਨ ਦੇ ਕੀਤੇ ਗਏ ਉੱਚ ਪੱਧਰੀ ਦੌਰਿਆਂ ਤੋਂ ਬਾਅਦ ਅੱਜ ਇੰਡੀਆਨਾ ਦੇ ਰਿਪਬਲਿਕਨ ਗਵਰਨਰ ਵੱਲੋਂ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੈੱਨ ਨਾਲ ਮੁਲਾਕਾਤ ਕੀਤੀ ਗਈ। ਗਵਰਨਰ ਐਰਿਕ ਹੋਲਕੌਂਬ ਐਤਵਾਰ ਸ਼ਾਮ ਨੂੰ ਤਾਇਵਾਨ ਦੇ ਚਾਰ ਦਿਨਾਂ ਦੌਰੇ ’ਤੇ ਪਹੁੰਚੇ। ਉਨ੍ਹਾਂ ਦਾ ਇਹ ਦੌਰਾ ਆਰਥਿਕ ਵਟਾਂਦਰੇ, ਖ਼ਾਸ ਕਰ ਕੇ ਸੈਮੀਕੰਡਕਟਰਜ਼ ’ਤੇ ਕੇਂਦਰਿਤ ਹੋਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਵੱਲੋਂ ਇਕ ਬਿਆਨ ਰਾਹੀਂ ਦਿੱਤੀ ਗਈ। -ਏਪੀ