ਸੰਯੁਕਤ ਰਾਸ਼ਟਰ/ਜਨੇਵਾ, 3 ਜੁਲਾਈ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ “ਖਤਰਨਾਕ ਪੜਾਅ” ਵਿੱਚ ਹੈ, ਜਿਸ ਦੇ ਡੈਲਟਾ ਵਰਗੇ ਰੂਪ ਵਧੇਰੇ ਘਾਤਕ ਹਨ, ਜਿਹੜੇ ਲਗਾਤਾਰ ਸਮੇਂ ਨਾਲ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਘੱਟ ਆਬਾਦੀ ਨੂੰ ਟੀਕਾ ਲੱਗਿਆ ਹੈ, ਉਨ੍ਹਾਂ ਮੁਲਕਾਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਫਿਰ ਵੱਧਣ ਲੱਗੀ ਹੈ।