ਡੇਟਨ (ਯੂਐੱਸ.), 7 ਜੁਲਾਈ
ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਸਰੀਰ ਨਾਲ ਜੁੜੇ ਜੌੜੇ ਭਰਾਵਾਂ 68 ਸਾਲਾ ਸੀ. ਰੋਨੀ ਅਤੇ ਡੌਨੀ ਗੇਲਯਾਨ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਦਾ ਜਨਮ 28 ਅਕਤੂਬਰ 1951 ਨੂੰ ਓਵਰੋ ਦੇ ਬੇਵਰਕਰਿਕ ਵਿੱਚ ਹੋਇਆ ਸੀ। 2014 ਵਿੱਚ 63 ਸਾਲ ਦੀ ਉਮਰ ਵਿੱਚ ਇਨ੍ਹਾਂ ਨੇ ਸਭ ਤੋਂ ਲੰਬੀ ਉਮਰ ਦੇ ਜੁੜਵਾਂ ਦਾ ਰਿਕਾਰਡ ਬਣਾਇਆ। ਉਹ ਦੋਵੇਂ ਢਿੱਡ ਤੋਂ ਜੁੜੇ ਹੋਏ ਸਨ।