ਫੌਚੀ ਨੂੰ ਕਰੋਨਾ ਵੈਕਸੀਨ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਤਿਆਰ ਹੋਣ ਦੀ ਉਮੀਦ

ਫੌਚੀ ਨੂੰ ਕਰੋਨਾ ਵੈਕਸੀਨ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਤਿਆਰ ਹੋਣ ਦੀ ਉਮੀਦ

ਵਾਸ਼ਿੰਗਟਨ, 1 ਅਗਸਤ

ਕੌਮੀ ਐਲਰਜੀ ਇੰਸਟੀਚਿਊਟ ਦੇ ਮੁਖੀ ਡਾਕਟਰ ਐਂਥਨੀ ਫੌਚੀ ਨੂੰ ਉਮੀਦ ਹੈ ਕਿ ਕਰੋਨਾਵਾਇਰਸ ਵੈਕਸੀਨ ਅਗਲੇ ਸਾਲ ਦੇ ਸ਼ੁਰੂ ’ਚ ਤਿਆਰ ਹੋ ਜਾਵੇਗੀ। ਉੁਨ੍ਹਾਂ ਕਾਨੂੰਨਸਾਜ਼ਾਂ ਨੂੰ ਦੱਸਿਆ ਕਿ ਢਾਈ ਲੱਖ ਅਮਰੀਕੀਆਂ ਨੇ ਕਲੀਨਿਕਲ ਟ੍ਰਾਇਲਾਂ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਅਮਰੀਕੀ ਕਾਂਗਰਸ ’ਚ ਸੁਣਵਾਈ ਦੌਰਾਨ ਫੌਚੀ ਅਤੇ ਹੋਰ ਅਧਿਕਾਰੀਆਂ ਨੇ ਮੰਨਿਆ ਕਿ ਮੁਲਕ ’ਚ ਦੋ ਜਾਂ ਤਿੰਨ ਦਿਨਾਂ ’ਚ ਕੋਵਿਡ-19 ਦੇ ਸਾਰੇ ਟੈਸਟਾਂ ਦੇ ਨਤੀਜੇ ਨਹੀਂ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਮਾਸਕ ਪਾ ਕੇ ਰੱਖਣ, ਭੀੜ ’ਚ ਜਾਣ ਤੋਂ ਗੁਰੇਜ਼ ਕਰਨ ਅਤੇ ਹੱਥ ਲਗਾਤਾਰ ਧੌਂਦੇ ਰਹਿਣ। ਉਨ੍ਹਾਂ ਕਾਨੂੰਨਸਾਜ਼ਾਂ ਨੂੰ ਕਿਹਾ ਕਿ ਜੇਕਰ ਟੀਕਾ   ਆ ਵੀ ਜਾਂਦਾ ਹੈ ਤਾਂ ਉਹ ਸਾਰਿਆਂ ਲਈ ਨਹੀਂ ਹੋਵੇਗਾ ਅਤੇ ਉਸ ਨੂੰ ਡਾਕਟਰਾਂ ਦੀ ਸਿਫ਼ਾਰਿਸ਼ ਮੁਤਾਬਕ ਵਰਤਿਆ ਜਾਵੇਗਾ। ਪਹਿਲਾਂ ਮੈਡੀਕਲ ਕਾਮਿਆਂ ਨੂੰ ਇਹ ਦਵਾਈ ਦਿੱਤੀ ਜਾਵੇਗੀ ਅਤੇ ਫਿਰ ਬਜ਼ੁਰਗਾਂ ਦਾ ਨੰਬਰ ਆਵੇਗਾ। -ਪੀਟੀਆਈ

ਲੱਖਾਂ ਬੱਚੇ ਕਰੋਨਾ ਤੋਂ ਪੀੜਤ

ਨਿਊਯਾਰਕ: ਅਮਰੀਕੀ ਕਾਂਗਰਸ ’ਚ ਤਿੰਨ ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਡਾਕਟਰ ਐਂਥਨੀ ਫੌਚੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੱਚਿਆਂ ਨੂੰ ਕਰੋਨਾਵਾਇਰਸ ਨਾ ਹੋਣ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਲੱਖਾਂ ਬੱਚੇ ਲਾਗ ਤੋਂ ਪੀੜਤ ਹਨ। ਫੌਚੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ’ਚ ਸਕੂਲ ਮੁੜ ਤੋਂ ਖੋਲ੍ਹਣ ਦੀ ਤਰੀਕ ਨੇੜੇ ਆ ਰਹੀ ਹੈ। ਇਕ ਅਧਿਐਨ ਮੁਤਾਬਕ ਜੌਰਜੀਆ ’ਚ ਲੱਗੇ ਕੈਂਪ ਦੇ ਖ਼ਤਮ ਹੋਣ ਮਗਰੋਂ 597 ਬੱਚਿਆਂ ’ਚੋਂ 76 ਫ਼ੀਸਦੀ ਕਰੋਨਾ ਤੋਂ ਪੀੜਤ ਮਿਲੇ। -ਆਈਏਐਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All