ਇਸਲਾਮਬਾਦ, 8 ਫਰਵਰੀ
ਇੱਕ ਰਿਪੋਰਟ ’ਚ ਕਿਹਾ ਗਿਆ ਕਿ ਪਾਕਿਸਤਾਨ ’ਚ ਘੱਟਗਿਣਤੀ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨ ਤਰਸਯੋਗ ਹਾਲਤ ’ਚ ਹਨ ਅਤੇ ਸਬੰਧਤ ਪ੍ਰਸ਼ਾਸਨ ਦੇਸ਼ ਅੰਦਰ ਪੂਜਾ ਦੇ ਪੁਰਾਤਨ ਸਥਾਨਾਂ ਦੀ ਸਾਂਭ ਸੰਭਾਲ ’ਚ ਅਸਫਲ ਰਿਹਾ ਹੈ। ‘ਡਾਅਨ’ ਅਖਬਾਰ ਦੀ ਖ਼ਬਰ ਮੁਤਾਬਕ ਡਾ. ਸ਼ੋਏਬ ਸਡਲ ਦੇ ਇੱਕ ਮੈਬਰੀ ਕਮਿਸ਼ਨ ਵੱਲੋਂ ਤਿਆਰ ਇਹ ਰਿਪੋਰਟ 5 ਫਰਵਰੀ ਨੂੰ ਸੁਪਰੀਮ ’ਚ ਕੋਰਟ ’ਚ ਦਾਖ਼ਲ ਕੀਤੀ ਗਈ, ਜਿਸ ਵਿੱਚ ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂ ਭਾਈਚਾਰੇ ਪੁਰਾਤਨ ਅਤੇ ਪਵਿੱਤਰ ਸਥਾਨਾਂ ਦੇ ਮਾੜੀ ਹਾਲਤ ਬਾਰੇ ਦੱਸਿਆ ਗਿਆ। ਇਹ ਇੱਕ ਮੈਂਬਰੀ ਕਮਿਸ਼ਨ ਸੁਪਰੀਮ ਕੋਰਟ ਵੱਲੋਂ ਕਾਇਮ ਕੀਤਾ ਗਿਆ ਸੀ ਅਤੇ ਇਸ ਵਿੱਚ ਤਿੰਨ ਹੋਰ ਸਹਾਇਕ ਮੈਂਬਰ ਵੀ ਸ਼ਾਮਲ ਸਨ। ਕਮਿਸ਼ਨ ਦੇ ਮੈਂਬਰਾਂ ਨੇ ਜਨਵਰੀ ਮਹੀਨੇ ਚੱਕਵਾਲ ਵਿੱਚ ਕਟਾਸ ਰਾਜ ਮੰਦਰ ਅਤੇ ਮੁਲਤਾਨ ਵਿਚਲੇ ਪ੍ਰਹਲਾਦ ਮੰਦਰ ਦੌਰਾ ਕੀਤਾ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਦੇਸ਼ ਅੰਦਰ ਹਿੰਦੂਆਂ ਤੇ ਸਿੱਖਾਂ ਨਾਲ ਸਬੰਧਤ ਧਾਰਮਿਕ ਸਥਾਨਾਂ ਦੀ ਮੁੜ ਉਸਾਰੀ ਲਈ ਕਾਰਜਸ਼ੀਲ ਗਰੁੱਪ ਬਣਾਉਣ ਵਾਸਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਐਕਟ ਵਿੱਚ ਵੀ ਸੁਧਾਰ ਦੀ ਲੋੜ ਹੈ। -ਪੀਟੀਆਈ