ਤੁਰਾ (ਮੇਘਾਲਿਆ): ਮੇਘਾਲਿਆ ਵਿੱਚ 13 ਵਰ੍ਹਿਆਂ ਦੀ ਦਲੇਰ ਲੜਕੀ ਨੇ ਝਰਨੇ ਵਿੱਚ ਤਿਲਕ ਰਹੀ ਆਪਣੀ ਸਹੇਲੀ ਨੂੰ ਬਚਾਉਣ ਲੱਗਿਆਂ ਆਪਣੀ ਜਾਨ ਗੁਆ ਦਿੱਤੀ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਚਾਰ ਲੜਕੀਆਂ ਪਿੰਡ ਰੌਂਗਕੁਚਹੌਂਗ ਨੇੜੇ ਪੈਂਦੇ ਦਰਮ ਗੁਰਾਕੋਲ ਦਰਿਆ ਕੋਲ ਝਰਨੇ ’ਤੇ ਗਈਆਂ ਸਨ। ਉਹ ਝਰਨੇ ਨੇੜੇ ਖੜ੍ਹੀਆਂ ਸਨ ਕਿ ਮੀਮਾ ਪਤਾਇਸਾ ਕੇ. ਸੰਗਮਾ ਨਾਂ ਦੀ ਲੜਕੀ ਨੇ ਆਪਣੀ ਇੱਕ ਸਹੇਲੀ ਨੂੰ ਤਿਲਕਦਿਆਂ ਦੇਖਿਆ। ਆਪਣੇ ਬਾਰੇ ਸੋਚੇ ਬਿਨਾਂ ਮੀਮਾ ਨੇ ਆਪਣੀ ਸਹੇਲੀ ਦੀ ਬਾਂਹ ਖਿੱਚ ਕੇ ਉਸ ਨੂੰ ਬਚਾਅ ਲਿਆ ਪਰ ਇਸ ਦੌਰਾਨ ਉਹ ਖ਼ੁਦ ਪਾਣੀ ਵਿੱਚ ਰੁੜ੍ਹ ਗਈ। ਪੁਲੀਸ ਨੇ ਦੱਸਿਆ ਕਿ ਲੜਕੀ ਦੀ ਦੇਹ ਦਰਿਆ ’ਚੋਂ ਬਰਾਮਦ ਕਰ ਲਈ ਗਈ ਹੈ।
-ਪੀਟੀਆਈ