ਮੈਲਬਰਨ, 8 ਦਸੰਬਰ
ਨਿਊਜ਼ੀਲੈਂਡ ਵਿਚ ਮਸਜਿਦਾਂ ਉਤੇ ਹਮਲੇ ਕਰ ਕੇ 51 ਵਿਅਕਤੀਆਂ ਦੀ ਜਾਨ ਲੈਣ ਵਾਲੇ ਆਸਟਰੇਲੀਆ ਦੇ ਜੰਮਪਲ ਬ੍ਰੈਂਟਨ ਟਾਰੈਂਟ ਨੇ ਹਮਲੇ ਤੋਂ ਪਹਿਲਾਂ ਭਾਰਤ ਸਣੇ ਵਿਸ਼ਵ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ। ਭਾਰਤ ਵਿਚ ਉਹ ਕਰੀਬ ਤਿੰਨ ਮਹੀਨੇ ਰਿਹਾ। ਹਮਲੇ ਬਾਰੇ ਇਕ ਰਿਪੋਰਟ ਵਿਸਥਾਰ ਵਿਚ ਰਿਲੀਜ਼ ਕੀਤੀ ਗਈ ਹੈ। ਇਨ੍ਹਾਂ ਹਮਲਿਆਂ ਵਿਚ ਪੰਜ ਭਾਰਤੀ ਵੀ ਮਾਰੇ ਗਏ ਸਨ।
ਦੁਨੀਆ ਦੇ ਸਭ ਤੋਂ ਸ਼ਾਂਤ ਮੰਨੇ ਜਾਂਦੇ ਮੁਲਕ ਦੇ ਇਤਿਹਾਸ ਵਿਚ ਇਹ ਸਭ ਤੋਂ ਖ਼ਤਰਨਾਕ ਹਮਲਾ ਸੀ। 792 ਸਫ਼ਿਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਕੂਲ ਛੱਡਣ ਮਗਰੋਂ ਦੋਸ਼ੀ ਨੇ ਜਿਮ ਵਿਚ ਨਿੱਜੀ ਟਰੇਨਰ ਵਜੋਂ ਕੰਮ ਕੀਤਾ ਜਿੱਥੇ 2012 ਵਿਚ ਉਸ ਦੇ ਸੱਟ ਲੱਗ ਗਈ। ਇਸ ਤੋਂ ਬਾਅਦ ਉਸ ਨੇ ਕੰਮ ਨਹੀਂ ਕੀਤਾ ਤੇ ਪਿਤਾ ਵੱਲੋਂ ਮਿਲੇ ਪੈਸਿਆਂ ਨੂੰ ਵੱਖ-ਵੱਖ ਢੰਗ ਨਾਲ ਵਰਤਦਾ ਰਿਹਾ। 2013 ਵਿਚ ਉਸ ਨੇ ਪੂਰੇ ਆਸਟਰੇਲੀਆ-ਨਿਊਜ਼ੀਲੈਂਡ ਦੀ ਯਾਤਰਾ ਕੀਤੀ ਤੇ ਮਗਰੋਂ 2014-17 ਦੌਰਾਨ ਉਹ ਪੂਰੇ ਵਿਸ਼ਵ ਵਿਚ ਵੱਖ-ਵੱਖ ਥਾਈਂ ਇਕੱਲਾ ਹੀ ਘੁੰਮਦਾ ਰਿਹਾ। ਇਕ ਗਰੁੱਪ ਟੂਰ ਉਤੇ ਉਹ ਉੱਤਰੀ ਕੋਰੀਆ ਵੀ ਗਿਆ। ਹਾਲਾਂਕਿ ਭਾਰਤ ਵਿਚ ਉਹ ਸਭ ਤੋਂ ਲੰਮਾ ਸਮਾਂ ਰਿਹਾ। ਨਵੰਬਰ-2015 ਤੋਂ ਫਰਵਰੀ-2016 ਤੱਕ ਉਹ ਭਾਰਤ ਵਿਚ ਰਿਹਾ। -ਪੀਟੀਆਈ