ਨਵੀਂ ਦਿੱਲੀ, 13 ਜਨਵਰੀ
ਭਾਰਤੀ ਸੈਨਾ ਨੇ ਅੱਜ ਕਿਹਾ ਕਿ ਉਹ ਆਪਣੇ ਫੀਲਡ ਕਮਾਂਡਰਾਂ ਨੂੰ ਆਪਣੀ ਗੱਲ ਵਧੇਰੇ ਪ੍ਰਭਾਵੀ ਢੰਗ ਨਾਲ ਸਾਹਮਣੇ ਵਾਲੇ ਕੋਲ ਰੱਖਣ ਸਬੰਧੀ ਗੁਰ ਸਿਖਾਉਣ ਲਈ ਇਕ ਵਰਕਸ਼ਾਪ ਕਰਵਾ ਰਹੀ ਹੈ ਤਾਂ ਜੋ ਉਹ ਪੂਰਬੀ ਲੱਦਾਖ ਵਰਗੀਆਂ ‘ਗਤੀਸ਼ੀਲ ਅਤੇ ਉੱਭਰਦੀਆਂ ਚੁਣੌਤੀਆਂ’ ਨਾਲ ਨਿਪਟ ਸਕਣ। ਭਾਰਤੀ ਫ਼ੌਜ ਨੇ ਅੱਜ ਟਵਿੱਟਰ ’ਤੇ ਕਿਹਾ ਕਿ ਉੱਤਮਤਾ ਅਤੇ ਪੇਸ਼ੇਵਰਤਾ ਵਿਚ ਵਾਧਾ ਕਰਨ ਦੇ ਮਕਸਦ ਨਾਲ ਭਾਰਤੀ ਫ਼ੌਜ ਦੇ ਫੀਲਡ ਕਮਾਂਡਰਾਂ ਨੂੰ ਆਪਣੀ ਗੱਲ ਵਧੇਰੇ ਪ੍ਰਭਾਵੀ ਢੰਗ ਨਾਲ ਸਾਹਮਣੇ ਵਾਲੇ ਦੇ ਕੋਲ ਰੱਖਣ ਸਬੰਧੀ ਸਿਖਲਾਈ ਦੇਣ ਲਈ ਇਕ ਵਰਕਸ਼ਾਪ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ‘‘ਗਤੀਸ਼ੀਲ ਅਤੇ ਉੱਭਰਦੀਆਂ ਚੁਣੌਤੀਆਂ’’ ਨਾਲ ਨਿਪਟਣ ਦੇ ਸਮਰੱਥ ਬਣਾਇਆ ਜਾ ਸਕੇ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਵੱਖ-ਵੱਖ ਭੂਮਿਕਾਵਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹਰ ਰੋਜ਼ ਕਰਨਾ ਪੈਂਦਾ ਹੈ। -ਪੀਟੀਆਈ