ਓਕਲਾਹੋਮਾ, 25 ਫਰਵਰੀ
ਅਮਰੀਕਾ ਦੇ ਓਕਲਾਹੋਮਾ ’ਚ ਇਕ ਵਿਅਕਤੀ ਨੇ ਗੁਆਂਢ ’ਚ ਰਹਿੰਦੀ ਮਹਿਲਾ ਦੀ ਹੱਤਿਆ ਕਰਕੇ ਉਸ ਦਾ ਦਿਲ ਕੱਢਿਆ ਅਤੇ ਫਿਰ ਉਸ ਨੂੰ ਆਲੂਆਂ ਨਾਲ ਪਕਾਇਆ। ਇਹ ਘਟਨਾ ਚਿਕਆਸ਼ਾ ’ਚ ਵਾਪਰੀ ਜਿਥੇ ਲਾਰੈਂਸ ਪੌਲ ਐਂਡਰਸਨ ਨੇ ਆਪਣੀ ਗੁਆਂਢਣ ਐਂਡਰੀਆ ਲਿਨ ਬਲੈਂਕਨਸ਼ਿਪ ਦੀ ਹੱਤਿਆ ਕੀਤੀ ਅਤੇ ਉਸ ਦਾ ਦਿਲ ਕੱਢ ਕੇ ਉਸ ਨੂੰ ਆਲੂਆਂ ਨਾਲ ਪਕਾਇਆ ਅਤੇ ਫਿਰ ਭੂਤ-ਪ੍ਰੇਤਾਂ ਤੋਂ ਛੁਟਕਾਰਾ ਪਾਉਣ ਲਈ ਇਹ ਮਾਸ ਪਰਿਵਾਰ ਨੂੰ ਖੁਆ ਦਿੱਤਾ। ਉਸ ਨੇ ਆਪਣੇ ਰਿਸ਼ਤੇਦਾਰ ਲਿਓਨ ਪਾਈ ਅਤੇ ਚਾਰ ਸਾਲ ਦੀ ਬੱਚੀ ਕਾਇਓਸ ਯੇਟਸ ਦੀ ਉਸੇ ਰਾਤ ਘਰ ’ਚ ਹੱਤਿਆ ਕਰ ਦਿੱਤੀ ਸੀ। ਲਿਓਨ ਦੀ ਪਤਨੀ ਡੈਲਸੀ ਪਾਈ ਨੂੰ ਵੀ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਗਈ। ਗ੍ਰਿਫ਼ਤਾਰੀ ਸਮੇਂ ਐਂਡਰਸਨ ਘਰ ਦੇ ਦੂਜੇ ਕਮਰੇ ’ਚ ਮਿਲਿਆ ਜਿਥੇ ਉਸ ਨੇ ਉਲਟੀਆਂ ਕੀਤੀਆਂ ਹੋਈਆਂ ਸਨ।
ਆਈਏਐਨਐਸ