ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਮੁਖੀ ਅਤੇ ਉੱਚ ਅਧਿਕਾਰੀਆਂ ਨੇ ਸ਼ਾਂਤੀ ਦੂਤਾਂ ਲਈ ਉਪਲੱਬਧ ਕਰਵਾਏ 200,000 ਕੋਵਿਡ- 19 ਵੈਕਸੀਨਾਂ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦਾਨ ਸ਼ਾਂਤੀ ਦੂਤਾਂ ਨੂੰ ਆਪਣਾ ਕੰਮ ਹੋਰ ਸੁਰੱਖਿਅਤ ਢੰਗ ਨਾਲ ਕਰਨ ’ਚ ਮਦਦ ਕਰੇਗਾ। ਇਹ ਵੈਕਸੀਨ ਅੱਜ ਤੜਕੇ ਮੁੰਬਈ ਤੋਂ ਰਵਾਨਾ ਕੀਤੀਆਂ ਗਈਆਂ ਜੋ ਕੋਪਨਹੈਗਨ, ਡੈਨਮਾਰਕ ਪੁੱਜਣਗੀਆਂ ਜਿਸ ਮਗਰੋਂ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ’ਚ ਵੰਡਿਆ ਜਾਵੇਗਾ। -ਪੀਟੀਆਈ