ਨਵੀਂ ਦਿੱਲੀ, 9 ਨਵੰਬਰ
ਭਾਰਤ ਦੇ 22 ਸੇਵਾਮੁਕਤ ਸਫ਼ੀਰਾਂ ਨੇ ਕਿਹਾ ਹੈ ਕਿ ਫਰਾਂਸ ’ਚ ਦਹਿਸ਼ਤੀ ਹਮਲਿਆਂ ਦਾ ਸਾਰੇ ਜਮਹੂਰੀ ਮੁਲਕਾਂ ’ਤੇ ਅਸਰ ਪੈ ਸਕਦਾ ਹੈ। ਊਨ੍ਹਾਂ ਫਰਾਂਸ ਅਤੇ ਊਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਖ਼ਿਲਾਫ਼ ਭਾਰਤ ’ਚ ਹੋਏ ਪ੍ਰਦਰਸ਼ਨਾਂ ਬਾਰੇ ਕਿਹਾ ਕਿ ਇਹ ਕੌਮਾਂਤਰੀ ਅਤੇ ਸਰਕਾਰ ਦੀ ਪੁਜ਼ੀਸ਼ਨ ਦੇ ਊਲਟ ਹਨ। ਊਨ੍ਹਾਂ ਭਾਰਤ ਵੱਲੋਂ ਫਰਾਂਸ ਨਾਲ ਇਕਜੁੱਟਤਾ ਦਿਖਾਊਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਊਂਦਿਆਂ ਕਿਹਾ ਕਿ ਇਸ ਨਾਲ ਦੁਵੱਲੇ ਸਬੰਧ ਹੋਰ ਗੂੜ੍ਹੇ ਹੋਏ ਹਨ। ਬਿਆਨ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਕੰਵਲ ਸਿੱਬਲ, ਸ਼ਸ਼ਾਂਕ, ਭਸਵਤੀ ਮੁਖਰਜੀ, ਪੀ ਰੰਜਨ ਚੱਕਰਵਰਤੀ ਅਤੇ ਰੁਚੀ ਘਣਸ਼ਿਆਮ ਸ਼ਾਮਲ ਹਨ। ਬਿਆਨ ਜਾਰੀ ਕਰਨ ਵਾਲਿਆਂ ’ਚ ਦੋ ਸੇਵਾਮੁਕਤ ਵਿਦੇਸ਼ ਸਕੱਤਰ ਅਤੇ ਫਰਾਂਸ ’ਚ ਸੇਵਾਵਾਂ ਨਿਭਾਅ ਚੁੱਕੇ ਚਾਰ ਭਾਰਤੀ ਸਫ਼ੀਰ ਵੀ ਸ਼ਾਮਲ ਹਨ। ਸ਼ਨਿਚਰਵਾਰ ਨੂੰ ਜਾਰੀ ਬਿਆਨ ’ਚ ਊਨ੍ਹਾਂ ਕਿਹਾ ਕਿ ਭਾਰਤ ਦਹਾਕਿਆਂ ਤੋਂ ਸਰਹੱਦ ਪਾਰੋਂ ਅਤਿਵਾਦ ਦਾ ਪੀੜਤ ਰਿਹਾ ਹੈ। -ਪੀਟੀਆਈ