ਦੁਬਈ, 16 ਸਤੰਬਰ
ਦੁਬਈ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਬ੍ਰਿਟਿਸ਼ ਵਿਅਕਤੀ ਸੰਜੈ ਸ਼ਾਹ ਨੂੰ 1.7 ਬਿਲੀਅਨ ਡਾਲਰ ਟੈਕਸ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੋਪਨਹੈਗਨ ਦੀ ਟੈਕਸ ਅਥਾਰਟੀ ਨੂੰ 1.25 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੈਨਮਾਰਕ ਦੀ ਟੈਕਸ ਅਥਾਰਟੀ ਨੇ ਚਾਰ ਸਾਲ ਪਹਿਲਾਂ ਸੰਜੈ ਸ਼ਾਹ ਖ਼ਿਲਾਫ਼ ਸਿਵਲ ਕੇਸ ਦਾਇਰ ਕੀਤਾ ਸੀ। ਸ਼ਾਹ ਦੇ ਬੁਲਾਰੇ ਜੈਕ ਇਰਵਿਨ ਨੇ ਕਿਹਾ ਕਿ ਸ਼ਾਹ ਦੇ ਵਕੀਲ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਅਪੀਲ ਦੀ ਸੁਣਵਾਈ ਅਮੀਰਾਤ ਦੀ ਸਰਬਉੱਚ ਅਦਾਲਤ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੁਬਈ ਦੀ ਇੱਕ ਹੋਰ ਅਦਾਲਤ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਸੀ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਾਹ ਨੂੰ ਡੈਨਮਾਰਕ ਨਹੀਂ ਭੇਜਿਆ ਜਾ ਸਕਦਾ। -ਏਪੀ