ਬਰਲਿਨ: ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਨਾਲ ਪਰਮਾਣੂ ਸਮਝੌਤੇ ਸਬੰਧੀ ਇਰਾਨ ਦੀ 2015 ਵਿਚ ਬੰਦ ਹੋਈ ਗੱਲਬਾਤ ਮੰਗਲਵਾਰ ਤੋਂ ਮੁੜ ਸ਼ੁਰੂ ਹੋ ਰਹੀ ਹੈ। ਯੂਰਪੀ ਯੂਨੀਅਨ ਜੋ ਕਿ ਵੀਏਨਾ ਵਿਚ ਗੱਲਬਾਤ ਦੀ ਪ੍ਰਧਾਨਗੀ ਕਰਦੀ ਹੈ, ਨੇ ਅੱਜ ਗੱਲਬਾਤ ਮੁੜ ਤੋਂ ਸ਼ੁਰੂ ਹੋਣ ਸਬੰਧੀ ਐਲਾਨ ਕੀਤਾ। 2018 ਵਿਚ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨਗੀ ਹੇਠ ਅਮਰੀਕਾ ਸਮਝੌਤੇ ਤੋਂ ਹਟ ਗਿਆ ਸੀ ਅਤੇ ਉਸ ਨੇ ਇਰਾਨ ਉੱਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। -ਏਪੀ