ਸਟਾਕਹੋਮ, 17 ਅਕਤੂਬਰ
ਸਵੀਡਨ ਦੀ ਸੰਸਦ ਨੇ ਅੱਜ ਉਲਫ਼ ਕ੍ਰਿਸਟਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਉਹ ਕੰਜ਼ਰਵੇਟਿਵ ਮੌਡਰੇਟ ਪਾਰਟੀ ਦੇ ਆਗੂ ਹਨ ਤੇ ਗੱਠਜੋੜ ਸਰਕਾਰ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ। ਕ੍ਰਿਸਟਰਸਨ (59) ਦੇ ਹੱਕ ਵਿਚ 176 ਤੇ ਵਿਰੋਧ ਵਿਚ 173 ਵੋਟਾਂ ਪਈਆਂ। ਸਰਕਾਰ ਦਾ ਗਠਨ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਗੱਠਜੋੜ ਕੋਲ ਹਾਲਾਂਕਿ ਬਹੁਮਤ ਨਹੀਂ ਹੈ ਪਰ ਸਵੀਡਨ ਵਿਚ ਪ੍ਰਧਾਨ ਮੰਤਰੀ ਉਦੋਂ ਤੱਕ ਸਰਕਾਰ ਚਲਾ ਸਕਦਾ ਹੈ ਜਦ ਤੱਕ ਸੰਸਦ ’ਚ ਬਹੁਗਿਣਤੀ ਉਸ ਦੇ ਖ਼ਿਲਾਫ਼ ਨਹੀਂ ਜਾਂਦੀ। ਕ੍ਰਿਸਟਰਸਨ ਹੁਣ ਮੈਗਡਾਲੀਨਾ ਐਂਡਰਸਨ ਦੀ ਥਾਂ ਲੈਣਗੇ। -ਏਪੀ