ਸਟਾਕਹੋਮ: ਨੋਬੇਲ ਪੁਰਸਕਾਰਾਂ ਦੀ ਪ੍ਰਬੰਧਕ ਨੋਬੇਲ ਫਾਊਂਡੇਸ਼ਨ ਵਲੋਂ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਟਾਕਹੋਮ ਸਿਟੀ ਹਾਲ ਵਿੱਚ ਦਸੰਬਰ ’ਚ ਦਿੱਤੀ ਜਾਣ ਵਾਲੀ ਰਵਾਇਤੀ ਦਾਅਵਤ ਰੱਦ ਕਰ ਦਿੱਤੀ ਗਈ ਹੈ। ਨੋਬੇਲ ਫਾਊਂਡੇਸ਼ਨ ਦੇ ਸੀਈਓ ਲਾਰਸ ਹਿਕੇਨਸਟਨ ਨੇ ਕਿਹਾ ਕਿ ਕੋਵਿਡ-19 ਪਾਬੰਦੀਆਂ ਦੌਰਾਨ ਦਾਅਵਤ ਦੇ 1300 ਮਹਿਮਾਨਾਂ ਨੂੰ ਇੱਕਠੇ ਕਰਨਾ ਅਤੇ ਇੱਕ-ਦੂਜੇ ਦੇ ਨਾਲ ਬਿਠਾਊਣਾ ਸੰਭਵ ਨਹੀਂ ਹੋਵੇਗਾ। ਊਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਇਹ ਵੀ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਪੁਰਸਕਾਰ ਜੇਤੂ ਸਵੀਡਨ ਦਾ ਸਫ਼ਰ ਕਰ ਸਕਣਗੇ ਜਾਂ ਨਹੀਂ। -ਏਪੀ