ਬੈਂਕਾਕ, 29 ਸਤੰਬਰ
ਫੌਜੀ ਰਾਜ ਵਾਲੇ ਮਿਆਂਮਾਰ ਦੀ ਇੱਕ ਅਦਾਲਤ ਨੇ ਅੱਜ ਦੇਸ਼ ਦੀ ਨੇਤਾ ਔਂਗ ਸਾਂ ਸੂ ਕੀ ਨੂੰ ਇੱਕ ਹੋਰ ਅਪਰਾਧਕ ਕੇਸ ’ਚ ਦੋਸ਼ੀ ਠਹਿਰਾਇਆ ਹੈ ਤੇ ਆਸਟਰੇਲਿਆਈ ਅਰਥਸ਼ਾਸਤਰੀ ਸੀਨ ਟਰਨਲ ਨੂੰ ਭੇਤ ਬਣਾਈ ਰੱਖਣ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਨਾਲ ਸਬੰਧਤ ਕੇਸ ’ਚ ਤਿੰਨ ਸਾਲ ਕੈਦੀ ਦੀ ਸਜ਼ਾ ਸੁਣਾਈ ਹੈ। ਇੱਕ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਭੇਤ ਬਣਾਈ ਰੱਖਣ ਸਬੰਧੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਟਰਨਲ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਸੂ ਕੀ ਨੂੰ ਵੀ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂ ਕੀ ਦੇ ਮੰਤਰੀ ਮੰਡਲ ਦੇ ਤਿੰਨ ਮੈਂਬਰ ਵੀ ਦੋਸ਼ੀ ਪਾਏ ਗਏ ਹਨ। -ਪੀਟੀਆਈ