ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 16 ਅਕਤੂਬਰ
ਸਰੀ ਦੀਆਂ ਮਿਉਂਸਿਪਲ ਚੋਣਾਂ ਵਿਚ ਪੰਜਾਬੀ ਉਮੀਦਵਾਰ ਬਹੁਤਾ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਵਾਰ ਤਿੰਨ ਪੰਜਾਬੀ ਹੈਰੀ ਬੈਂਸ, ਮਨਦੀਪ ਨਾਗਰਾ ਤੇ ਪਰਦੀਪ ਕੌਰ ਕੂਨਰ ਕੌਂਸਲਰ ਬਣੇ ਹਨ। ਉਧਰ ਪਿਛਲੀ ਵਾਰ ਦੀ ਕੌਂਸਲਰ ਬਰੈਂਡਾ ਲੌਕ ਨੇ ਤਤਕਾਲੀ ਮੇਅਰ ਡਗ ਮਕੱਲਮ ਅਤੇ ਸੰਸਦ ਮੈਂਬਰ ਸੁੱਖ ਧਾਲੀਵਾਲ ਸਮੇਤ ਬਾਕੀ ਉਮੀਦਵਾਰਾਂ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਦੀ ਸਲੇਟ ਦੇ ਚਾਰ ਕੌਂਸਲਰ ਜਿੱਤਣ ਨਾਲ ਉਨ੍ਹਾਂ ਨੂੰ ਬਹੁਮਤ ਵੀ ਮਿਲ ਗਿਆ ਹੈ। ਸੁੱਖ ਧਾਲੀਵਾਲ ਪੰਜਵੇਂ ਸਥਾਨ ’ਤੇ ਆਏ। ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਜਿਨੀ ਸਿੰਮਜ਼ (ਜੋਗਿੰਦਰ ਕੌਰ ਹੋਠੀ) ਸੁੱਖ ਧਾਲੀਵਾਲ ਤੋਂ ਦੁੱਗਣੀਆਂ ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ।