ਬਗਦਾਦ, 21 ਜਨਵਰੀ
ਰਾਜਧਾਨੀ ਬਗਦਾਦ ਵਿਚ ਅੱਜ ਦੋ ਆਤਮਘਾਤੀ ਬੰਬ ਧਮਾਕਿਆਂ ਨਾਲ 32 ਜਣਿਆਂ ਦੀ ਮੌਤ ਹੋ ਗਈ ਤੇ 10 ਜ਼ਖ਼ਮੀ ਹੋ ਗਏ। ਇਹ ਧਮਾਕੇ ਬਗਦਾਦ ਦੇ ਭੀੜੇ ਭੜੱਕੇ ਵਾਲੇ ਅਲ ਸ਼ਰਕੀ ਕਮਰਸ਼ੀਅਲ ਖੇਤਰ ਵਿਚ ਹੋਏ। ਇਰਾਕ ਦੇ ਫੌਜੀ ਅਧਿਕਾਰੀਆਂ ਨੇ ਧਮਾਕਿਆਂ ਲਈ ਇਸਲਾਮਿਕ ਸਟੇਟ ’ਤੇ ਦੋਸ਼ ਲਾਏ ਹਨ ਪਰ ਹਾਲੇ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਦੱਸਣਯੋਗ ਹੈ ਕਿ ਇਰਾਕ ਵਿਚ ਚੋਣਾਂ ਕਰਵਾਉਣ ਤੇ ਆਰਥਿਕ ਸੰਕਟ ਕਾਰਨ ਪਹਿਲਾਂ ਹੀ ਤਣਾਅ ਚੱਲ ਰਿਹਾ ਹੈ। -ਪੀਟੀਆਈ