ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਸ਼ੀਆ ਅਬਾਦੀ ਵਾਲੇ ਇਲਾਕੇ ਦੇ ਇੱਕ ਸਿੱਖਿਆ ਕੇਂਦਰ ’ਚ ਕੀਤੇ ਗਏ ਆਤਮਘਾਤੀ ਹਮਲੇ ’ਚ 19 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 27 ਜ਼ਖ਼ਮੀ ਹੋ ਗਏ। ਪੁਲੀਸ ਦੇ ਬੁਲਾਰੇ ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਵਿਚਲੇ ਇੱਕ ਸਿੱਖਿਆ ਕੇਂਦਰ ’ਚ ਅੱਜ ਸਵੇਰੇ ਧਮਾਕਾ ਹੋਇਆ। ਇਸ ਸਿੱਖਿਆ ਕੇਂਦਰ ਦੇ ਮੈਂਬਰਾਂ ’ਚੋਂ ਜ਼ਿਆਦਾਤਰ ਘੱਟ ਗਿਣਤੀ ਭਾਈਚਾਰੇ ਸ਼ੀਆ ਨਾਲ ਸਬੰਧਤ ਹਨ। ਇਸ ਧਮਾਕੇ ’ਚ ਮਰਨ ਵਾਲਿਆਂ ’ਚ ਹਾਈ ਸਕੂਲ ਦੇ ਗਰੈਜੂਏਟ ਲੜਕੇ-ਲੜਕੀਆਂ ਵੀ ਸ਼ਾਮਲ ਹਨ। -ਪੀਟੀਆਈ