ਕਾਠਮੰਡੂ: ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਆਪਣੀ ਪਹਿਲੀ ਅਧਿਕਾਰਤ ਨੇਪਾਲ ਯਾਤਰਾ ’ਤੇ 26 ਨਵੰਬਰ ਨੂੰ ਕਾਠਮੰਡੂ ਪਹੁੰਚਣਗੇ। ਇਸ ਦੌਰਾਨ ਉਹ ਆਪਣੇ ਨੇਪਾਲੀ ਹਮਰੁਤਬਾ ਤੇ ਹੋਰ ਸਿਖਰਲੇ ਆਗੂਆਂ ਨਾਲ ਮੁਲਾਕਾਤ ਕਰਨਗੇ ਅਤੇ ਦੁਵੱਲੇ ਸਹਿਯੋਗ ਬਾਰੇ ਚਰਚਾ ਕਰਨਗੇ। ਸ਼੍ਰਿੰਗਲਾ ਦੀ ਇਹ ਯਾਤਰਾ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਦੁਵੱਲੇ ਸਬੰਧਾਂ ’ਚ ਆਏ ਤਣਾਅ ਵਿਚਾਲੇ ਨੇਪਾਲ ਦੇ ਵਿਦੇਸ਼ ਸਕੱਤਰ ਭਰਤ ਰਾਜ ਪੌਦਿਆਲ ਦੇ ਸੱਦੇ ’ਤੇ ਹੋ ਰਹੀ ਹੈ।
-ਪੀਟੀਆਈ