ਕੋਲੰਬੋ: ਸ੍ਰੀਲੰਕਾ ਦੇ ਇੱਕ ਪੁਲੀਸ ਮੁਲਾਜ਼ਮ ਨੇ ਆਪਣੇ ਹੀ ਸਾਥੀ ਅਫ਼ਸਰਾਂ ’ਤੇ ਗੋਲੀ ਚਲਾ ਦਿੱਤੀ, ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਘਟਨਾ ਪੂਰਬੀ ਸ੍ਰੀਲੰਕਾ ਦੇ ਤਿਰੂਕੋਵਿਲ ਕਸਬੇ ਦੀ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਸਰਜੈਂਟ ਨੇ ਬਾਅਦ ਵਿੱਚ ਆਪਣੀ ਟੀ-56 ਰਾਈਫਲ ਅਤੇ 19 ਗੋਲੀਆਂ ਨਾਲ ਆਤਮ-ਸਮਰਪਣ ਕਰ ਦਿੱਤਾ ਹੈ। -ਪੀਟੀਆਈ