ਕੋਲੰਬੋ, 14 ਅਕਤੂਬਰ
ਸ੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਦੇਸ਼ ਦੀ ਹੱਦ ਅੰਦਰਲੇ ਪਾਣੀ ਵਿੱਚ ਸ਼ਿਕਾਰ ਕਰਨ ਦੇ ਦੋਸ਼ ਹੇਠ 23 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਬਿਆਨ ਤੋਂ ਮਿਲੀ ਹੈ।
ਜਲ ਸੈਨਾ ਨੇ ਉੱਤਰੀ ਪ੍ਰਾਂਤ ਦੇ ਪੁਆਇੰਟ ਪੇਡ੍ਰੋ ਖੇਤਰ ਵਿੱਚ ਵੈਟੀਲਾਇਕੇਨੀ ਦੇ ਤੱਟ ਤੋਂ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ। ਜਲ ਸੈਨਾ ਦੇ ਬਿਆਨ ਮੁਤਾਬਕ,‘ਸਥਾਨਕ ਮੱਛੀ ਫੜਨ ਵਾਲੇ ਭਾਈਚਾਰੇ ਅਤੇ ਸ੍ਰੀਲੰਕਾ ਦੇ ਮੱਛੀ ਪਾਲਣ ਸਰੋਤਾਂ ਦੀ ਸਥਿਰਤਾ ਦੇ ਮੱਦੇਨਜ਼ਰ ਜਲ ਸੈਨਾ ਨਿਯਮਤ ਤੌਰ ’ਤੇ ਗਸ਼ਤ ਕਰਦੀ ਹੈ ਤਾਂ ਜੋ ਸ੍ਰੀਲੰਕਾ ਦੇ ਪਾਣੀ ਵਿੱਚ ਵਿਦੇਸ਼ੀ ਮਛੇਰੇ ਸ਼ਿਕਾਰ ਨਾ ਕਰ ਸਕਣ। ਇਸ ਦੇ ਨਾਲ ਹੀ ਟਾਪੂ ਦੇ ਪਾਣੀ ਵਿੱਚ ਗੈਰਕਾਨੂੰਨੀ ਮੱਛੀਆਂ ਫੜਨ ਦੀਆਂ ਗਤੀਵਿਧੀਆਂ ਰੋਕਣ ਲਈ ਵੀ ਵਚਨਬੱਧ ਹੈ। -ਪੀਟੀਆਈ