ਕੋਲੰਬੋ, 3 ਅਪਰੈਲ
ਸ੍ਰੀਲੰਕਾ ਸਰਕਾਰ ਨੇ ਦੇਸ਼ ਵਿਆਪੀ ਜਨਤਕ ਐਮਰਜੰਸੀ ਦਾ ਐਲਾਨ ਕਰਨ ਅਤੇ 36 ਘੰਟੇ ਦਾ ਕਰਫਿਊ ਲਗਾਉਣ ਤੋਂ ਬਾਅਦ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਵਟਸਐਪ, ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਦਮ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਭਿਆਨਕ ਆਰਥਿਕ ਸੰਕਟ ਕਾਰਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਚੁੱਕਿਆ ਗਿਆ ਹੈ।