ਕੋਲੰਬੋ: ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਇੱਕ ਅਧਿਕਾਰ ਗਰੁੱਪ ਵੱਲੋਂ ਰਾਜਪਕਸੇ ਪਰਿਵਾਰ ਖ਼ਿਲਾਫ਼ ਦਾਇਰ ਇੱਕ ਕੇਸ ਵਿੱਚ ਸੁਣਵਾਈ ਦੀ ਆਗਿਆ ਦੇ ਦਿੱਤੀ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ, ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸੇ ਤੇ ਬਾਸਿਲ ਰਾਜਪਕਸੇ, ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਅਜੀਤ ਨਿਵਾਰਦ ਕਬਰਾਲ ਤੇ ਵਿੱਤ ਮੰਤਰਾਲੇ ਦੇ ਉੱਚ ਨੌਕਰਸ਼ਾਹ ਐੱਸ.ਆਰ. ਐਟੀਗਲੇ ਵਿੱਤੀ ਸੰਕਟ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਸਨ। -ਪੀਟੀਆਈ