ਕੋਲੰਬੋ, 16 ਅਕਤੂਬਰ
ਸ੍ਰੀਲੰਕਾ ਨੇ ਆਈਐਮਐਫ, ਭਾਰਤ ਤੇ ਚੀਨ ਨਾਲ ਕਰਜ਼ੇ ਦੇ ਪੁਨਰਗਠਨ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਭਰੋਸਾ ਜ਼ਾਹਿਰ ਕੀਤਾ ਕਿ ਜੇ ਗੱਲਬਾਤ ‘ਢਾਂਚਾਗਤ ਤਰੀਕੇ’ ਨਾਲ ਅੱਗੇ ਵਧੀ ਤਾਂ ਮੁਲਕ ਆਪਣੇ ਸਭ ਤੋਂ ਮਾੜੇ ਆਰਥਿਕ ਸੰਕਟ ਵਿਚੋਂ ਬਾਹਰ ਨਿਕਲ ਜਾਵੇਗਾ। ਇੱਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਕਰਮਸਿੰਘੇ ਨੇ ਕਿਹਾ ਕਿ ਪ੍ਰਾਈਵੇਟ ਇਕਾਈਆਂ ਨਾਲ ਵੀ ਕਰਜ਼ੇ ਦੇ ਪੁਨਰਗਠਨ ਬਾਰੇ ਵਿਚਾਰ-ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਚੀਨ, ਜਪਾਨ, ਭਾਰਤ ਤੇ ਆਈਐਮਐਫ ਨਾਲ ਕਰਜ਼ੇ ਦਾ ਬੋਝ ਘਟਾਉਣ ਬਾਰੇ ਗੱਲਬਾਤ ਆਰੰਭ ਦਿੱਤੀ ਗਈ ਹੈ। -ਪੀਟੀਆਈ